ਨਵਜੋਤ ਸਿੰਘ ਸਿੱਧੂ ਨੇ ਚੰਨੀ ਸਰਕਾਰ ‘ਤੇ ਫਿਰ ਨਿਸ਼ਾਨਾ ਸਾਧਿਆ: ਕਿਹਾ-ਪਹਿਲਾਂ ਦੱਸੋ ਫੰਡ ਕਿੱਥੋਂ ਆਉਣਗੇ?

ਚੰਡੀਗੜ੍ਹ,15 ਨਵੰਬਰ (ਪੀ.ਵੀ ਨਿਊਜ਼)ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇਕ ਵਾਰ ਫਿਰ ਚਰਨਜੀਤ ਸਿੰਘ ਚੰਨੀ ਸਰਕਾਰ ‘ਤੇ ਨਿਸ਼ਾਨਾ ਸਾਧਿਆ ਹੈ। ਸਿੱਧੂ ਨੇ ਇੱਕ ਤੋਂ ਬਾਅਦ ਇੱਕ ਤਿੰਨ ਟਵੀਟਸ ਵਿੱਚ ਕਿਹਾ ਕਿ ਕਿਸੇ ਵੀ ਸਕੀਮ ਜਾਂ ਰਿਆਇਤ ਦਾ ਐਲਾਨ ਕਰਨ ਤੋਂ ਪਹਿਲਾਂ ਸਰਕਾਰ ਨੂੰ ਫੰਡ ਦੇ ਸਰੋਤ ਦਾ ਖੁਲਾਸਾ ਕਰਨਾ ਚਾਹੀਦਾ ਹੈ। ਕਿਸੇ ਵੀ ਸਕੀਮ ਜਾਂ ਰਿਆਇਤ ਦਾ ਐਲਾਨ ਕਰਨ ਤੋਂ ਪਹਿਲਾਂ ਫੰਡਿੰਗ ਦੇ ਸਰੋਤ ਦਾ ਜ਼ਿਕਰ ਕਰਨਾ ਲਾਜ਼ਮੀ ਹੈ। ਜਵਾਬਦੇਹੀ ਲਈ ਇਹ ਸਭ ਤੋਂ ਵੱਡੀ ਲੋੜ ਅਤੇ ਅਹਿਮ ਗੱਲ ਹੈ। ਕਰਜ਼ਾ ਲੈ ਕੇ ਕੋਈ ਰਿਆਇਤ ਜਾਂ ਸਕੀਮ ਨਹੀਂ ਹੋਣੀ ਚਾਹੀਦੀ।

Leave a Reply

Your email address will not be published. Required fields are marked *