ਪੁਲਿਸ ਦੀ ਹਿਰਾਸਤ ‘ਚ ਸੁਖਪਾਲ ਖਹਿਰਾ ਵੱਲੋਂ ਭੁੱਖ ਹੜਤਾਲ ਸ਼ੁਰੂ, ਫੇਸਬੁੱਕ ਦੇ ਆਫੀਸ਼ੀਅਲ ਅਕਾਊਂਟ ‘ਤੇ ਸਾਂਝੀ ਕੀਤੀ ਜਾਣਕਾਰੀ

ਨਡਾਲਾ,15 ਨਵੰਬਰ (ਪੀ.ਵੀ ਨਿਊਜ਼) ਚੰਡੀਗੜ੍ਹ ਪੁਲਿਸ ਦੀ ਹਿਰਾਸਤ ਵਿਚ ਭੁਲੱਥ ਤੋਂ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਇਨਸਾਫ ਨਾ ਮਿਲਣ ਤਕ ਭੁੱਖ ਹੜਤਾਲ ‘ਤੇ ਚਲੇ ਗਏ ਹਨ। ਇਸ ਦੀ ਜਾਣਕਾਰੀ ਸੁਖਪਾਲ ਖਹਿਰਾ ਦੇ ਪੁੱਤਰ ਮਹਿਤਾਬ ਸਿੰਘ ਖਹਿਰਾ ਨੇ ਪਿੰਡ ਰਾਮਗੜ੍ਹ ‘ਚ ਅੱਧੀ ਰਾਤ ਆਪਣੇ ਪਿਤਾ ਦੇ ਫੇਸਬੁਕ ਦੇ ਆਫਸ਼ੀਅਲ ਅਕਾਊਂਟ ‘ਤੇ ਸਾਂਝੀ ਕਰਦਿਆਂ ਦਿੱਤੀ।

ਮਹਿਤਾਬ ਖਹਿਰਾ ਨੇ ਦੱਸਿਆ ਕਿ ਦੋਸਤੋ, ਬਹੁਤ ਹੀ ਭਰੇ ਮਨ ਨਾਲ ਮੈਂ ਤੁਹਾਨੂੰ ਸਾਰਿਆਂ ਨੂੰ ਦੱਸ ਰਿਹਾ ਹਾਂ ਕਿ ਮੇਰਾ ਪਿਤਾ ਸੁਖਪਾਲ ਸਿੰਘ ਖਹਿਰਾ ਹੁਣ ਤੋਂ ਭੁੱਖ ਹੜਤਾਲ਼ ਤੇ ਬੈਠੇ ਹਨ ਕਿਉਂਕਿ ਚੰਡੀਗੜ੍ਹ ਪੁਲਿਸ ਵੱਲੋਂ ਉਹਨਾਂ ਨਾਲ ਅਣਮਨੁੱਖੀ ਵਤੀਰਾ ਕੀਤਾ ਜਾ ਰਿਹਾ ਹੈ। ਉਹਨਾਂ ਦੀ ਸਿੱਖੀ ਉੱਪਰ ਹਮਲਾ ਕੀਤਾ ਜਾ ਰਿਹਾ ਹੈ, ਇੱਕ ਪੁਲਿਸ ਅਧਿਕਾਰੀ ਪਾਂਡੇ ਨੇ ਉਹਨਾਂ ਨੂੰ ਆਪਣਾ ਕੜਾ ਤੱਕ ਉਤਾਰਨ ਲਈ ਆਖਿਆ ਜੋ ਕਿ ਸਾਡੇ ਗੁਰੂਆਂ ਦੀ ਨਿਸ਼ਾਨੀ ਹੈ। ਉਹਨਾਂ ਦੇ ਕਿਸੇ ਵੀ ਨੁਕਸਾਨ ਲਈ ਚੰਡੀਗੜ੍ਹ ਪੁਲਿਸ ਅਤੇ ਉਨ੍ਹਾਂ ਦੇ ਅਫਸਰ ਜ਼ਿੰਮੇਵਾਰ ਹੋਣਗੇ। ਜਦ ਤੱਕ ਉਹਨਾਂ ਦੀ ਸਿੱਖੀ ਉੱਪਰ ਹਮਲਾ ਕਰਨ ਵਾਲਿਆਂ ਖ਼ਿਲਾਫ਼ ਕਾਰਵਾਈ ਨਹੀਂ ਹੁੰਦੀ ਅਤੇ ਉਹਨਾਂ ਦੇ ਬੁਨਿਆਦੀ ਅਧਿਕਾਰਾਂ ਉੱਪਰ ਡਾਕਾ ਮਾਰਨ ਵਾਲਿਆਂ ਨੂੰ ਸਜ਼ਾ ਨਹੀਂ ਮਿਲਦੀ ਉਹਨਾਂ ਦੀ ਇਹ ਭੁੱਖ ਹੜਤਾਲ਼ ਨਿਰੰਤਰ ਜਾਰੀ ਰਹੇਗੀ।

Leave a Reply

Your email address will not be published. Required fields are marked *