ਜਲੰਧਰ: ਗੈਸਟ ਹਾਊਸ ‘ਚ ਪੁਲਿਸ ਦਾ ਛਾਪਾ,ਇਤਰਾਜ਼ਯੋਗ ਹਾਲਤ ‘ਚ ਲੜਕੇ ਲੜਕੀਆਂ ਕਾਬੂ

ਜਲੰਧਰ ,13 ਨਵੰਬਰ (ਪੀ.ਵੀ ਨਿਊਜ਼) ਥਾਣਾ ਨੰ ਦੋ ਦੀ ਪੁਲਿਸ ਨੇ ਟੈਗੋਰ ਹਸਪਤਾਲ ਦੇ ਪਿੱਛੇ ਪੈਂਦੇ ਬਾਬਾ ਬੰਦਾ ਬਹਾਦਰ ਨਗਰ ਵਿੱਚ ਲੋਕਾਂ ਵੱਲੋਂ ਦਿੱਤੀ ਗਈ ਸੂਚਨਾ ਤੋਂ ਬਾਅਦ ਇਕ ਗੈਸਟ ਹਾਊਸ ਵਿਚ ਛਾਪੇਮਾਰੀ ਕੀਤੀ ਅਤੇ ਗੈਸਟ ਹਾਊਸ ਦੇ ਕਮਰਿਆਂ ਵਿੱਚੋਂ ਲੜਕੇ ਲੜਕੀਆਂ ਨੂੰ ਇਤਰਾਜ਼ਯੋਗ ਹਾਲਤ ਵਿਚ ਕਾਬੂ ਕਰ ਲਿਆ।

ਜਾਣਕਾਰੀ ਮੁਤਾਬਕ ਪੁਲਿਸ ਨੇ ਇਹ ਕਾਰਵਾਈ ਬਾਬਾ ਬੰਦਾ ਬਹਾਦਰ ਨਗਰ ਦੇ ਲੋਕਾਂ ਦੀ ਸ਼ਿਕਾਇਤ ‘ਤੇ ਕੀਤੀ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਸ ਹੋਟਲ ਵਿੱਚ ਹਰ ਰੋਜ਼ ਮੁੰਡੇ-ਕੁੜੀਆਂ ਆਉਂਦੇ ਹਨ। ਇਸ ਦਾ ਉਸ ਦੇ ਬੱਚਿਆਂ ‘ਤੇ ਬੁਰਾ ਅਸਰ ਪੈ ਰਿਹਾ ਸੀ। ਜਾਣਕਾਰੀ ਅਨੁਸਾਰ ਬਾਬਾ ਬੰਦਾ ਬਹਾਦਰ ਨਗਰ ਵਿਚ ਸਥਿਤ ਇਕ ਗੈਸਟ ਹਾਊਸ ਵਿਚ ਪਿਛਲੇ ਕਾਫੀ ਸਮੇਂ ਤੋਂ ਨੌਜਵਾਨ ਲੜਕੇ ਲੜਕੀਆਂ ਨੂੰ ਕਮਰੇ ਕਿਰਾਏ ‘ਤੇ ਦਿੱਤੇ ਜਾ ਰਹੇ ਸਨ ਜਿਸ ਕਾਰਨ ਮੁਹੱਲਾ ਵਾਸੀ ਕਾਫ਼ੀ ਦੁਖੀ ਸਨ।

ਅੱਜ ਮੁਹੱਲਾ ਵਾਸੀਆਂ ਨੇ ਉਸ ਵੇਲੇ ਥਾਣਾ ਨੰ ਦੋ ਦੀ ਪੁਲਿਸ ਨੂੰ ਸੂਚਨਾ ਦਿੱਤੀ ਜਦ ਕਈ ਲੜਕੇ ਲੜਕੀਆਂ ਉਸ ਗੈਸਟ ਹਾਊਸ ਦੇ ਕਮਰਿਆਂ ਵਿੱਚ ਰੰਗ ਰਲੀਆਂ ਮਨਾ ਰਹੇ ਸਨ ਸੂਚਨਾ ਤੋਂ ਬਾਅਦ ਥਾਣਾ ਮੁਖੀ ਇੰਸਪੈਕਟਰ ਅਜੈਬ ਸਿੰਘ ਨੇ ਪੁਲਿਸ ਪਾਰਟੀ ਸਮੇਤ ਉਸ ਗੈਸਟ ਹਾਊਸ ਵਿੱਚ ਛਾਪੇਮਾਰੀ ਕੀਤੀ ਅਤੇ ਗੈਸਟ ਹਾਊਸ ਦੇ ਕਮਰੇ ਖੁਲ੍ਹਵਾਏ ਤਾਂ ਕਈ ਕਮਰਿਆਂ ਵਿੱਚ ਜੋੜੇ ਇਤਰਾਜ਼ਯੋਗ ਹਾਲਤ ਵਿੱਚ ਮਿਲੇ ਜਿਨ੍ਹਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ।

ਲੋਕਾਂ ਨੇ ਥਾਣਾ ਡਵੀਜ਼ਨ ਨੰਬਰ ਦੋ ਵਿੱਚ ਸ਼ਿਕਾਇਤ ਦਿੱਤੀ ਸੀ ਕਿ ਉਨ੍ਹਾਂ ਦੇ ਰਿਹਾਇਸ਼ੀ ਇਲਾਕੇ ਵਿੱਚ ਇੱਕ ਹੋਟਲ ਚੱਲ ਰਿਹਾ ਹੈ। ਇੱਥੇ ਹਰ ਰੋਜ਼ ਮੁੰਡੇ-ਕੁੜੀਆਂ ਆਉਂਦੇ ਹਨ। ਕਈ ਵਾਰ ਇਤਰਾਜ਼ਯੋਗ ਹਾਲਤ ਵਿਚ ਜੋੜੇ ਹੋਟਲ ਦੇ ਬਾਹਰ ਹੰਗਾਮਾ ਕਰ ਦਿੰਦੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਸ ਨਾਲ ਉਨ੍ਹਾਂ ਦੇ ਘਰਾਂ ਦੇ ਬੱਚੇ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਸ਼ਿਕਾਇਤ ਦੇ ਆਧਾਰ ‘ਤੇ ਪੁਲਸ ਨੇ ਸ਼ਨੀਵਾਰ ਨੂੰ ਛਾਪਾ ਮਾਰ ਕੇ ਇਕ ਦਰਜਨ ਨੌਜਵਾਨਾਂ ਅਤੇ ਔਰਤਾਂ ਨੂੰ ਥਾਣੇ ਲੈ ਲਿਆ। ਥਾਣੇ ਵਿੱਚ ਵੀ ਇਲਾਕੇ ਦੇ ਲੋਕਾਂ ਨੇ ਹੰਗਾਮਾ ਕੀਤਾ ਅਤੇ ਹੋਟਲ ਮਾਲਕ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

Leave a Reply

Your email address will not be published. Required fields are marked *