ਪੰਜਾਬ ਸਰਕਾਰ ਨੇ ਵੱਡੀ ਪੱਧਰ ‘ਤੇ ਕੀਤੇ SMOs ਦੇ ਤਬਾਦਲੇ

ਚੰਡੀਗੜ੍ਹ ,13 ਨਵੰਬਰ (ਪੀ.ਵੀ ਨਿਊਜ਼) ਪੰਜਾਬ ਸਰਕਾਰ ਨੇ ਸਿਹਤ ਵਿਭਾਗ ਵਿਚ ਤਾਇਨਾਤ 15 ਸੀਨੀਅਰ ਮੈਡੀਕਲ ਅਫਸਰਾਂ (SMO) ਦੇ ਤਬਾਦਲਿਆਂ ਦੇ ਆਦੇਸ਼ ਜਾਰੀ ਕੀਤੇ ਹਨ। ਸਿਹਤ ਅਤੇ ਪਰਿਵਾਰ ਕਲਿਆਣ ਵਿਭਾਗ ਦੇ ਸਕੱਤਰ ਵਿਕਾਸ ਗਰਗ ਵੱਲੋਂ ਜਾਰੀ ਲਿਸਟ ਮੁਤਾਬਕ ਡਾ. ਵਿਕਾਸ ਗੋਇਲ ਨੂੰ ਸਹਾਇਕ ਸਿਵਲ ਸਰਜਨ ਪਟਿਆਲਾ, ਡਾ. ਰਮਿੰਦਰ ਕੌਰ ਗਿੱਲ ਨੂੰ SMO ਓ.ਈ.ਏਸ.ਆਈ. ਡਿਸਪੈਂਸਰੀ ਨੰਬਰ-1 ਲੁਧਿਆਣਾ ,ਡਾ. ਕੁਸ਼ਲਦੀਪ ਸਿੰਘ ਨੂੰ SMO ਸੀ.ਐਚ.ਸੀ. ਮਾਡਲ ਟਾਉਨ ਪਟਿਆਲਾ, ਡਾ. ਅਸ਼ੋਕ ਕੁਮਾਰ ਨੂੰ ਡੀ. ਐਫ.ਪੀ.ਓ. ਕਪੂਰਥਲਾ, ਡਾ. ਜਗਦੀਪ ਚਾਵਲਾ ਨੂੰ SMO ਸੀ.ਐਚ.ਸੀ. ਆਲਮਵਾਲਾ ਮੁਕਤਸਰ ਸਾਹਿਬ, ਡਾ. ਇੰਦਰਜੀਤ ਸਰਾਂ ਨੂੰ SMO ਸੰਗਤ ਮੰਡੀ ਬਠਿੰਡਾ,ਡਾ. ਮੰਜੂ ਬਾਲਾ ਨੂੰ SMO ਗਿੱਦੜਬਾਹਾ ਜ਼ਿਲ੍ਹਾ ਮੁਕਤਸਰ ਸਾਹਿਬ ਅਤੇ ਡਾ. ਸੁਨੀਤਾ ਸ਼ਰਮਾ ਨੂੰ ਡੀ.ਐਚ.ਓ. ਪਠਾਨਕੋਟ, ਡਾ. ਅੰਜੂ ਕਾਂਸਲ ਨੂੰ SMO ਸੀ.ਐਚ.ਸੀ. ਭੁੱਚੋ ਮੰਡੀ ਬਠਿੰਡਾ, ਡਾ. ਪਰਮਜੀਤ ਸਿੰਘ ਨੂੰ SMO ਸੀ.ਐਚ.ਸੀ. PAP ਜਲੰਧਰ, ਡਾ. ਹਰਕੰਵਲਜੀਤ ਸਿੰਘ ਨੂੰ SMO ਪੀ.ਐਚ.ਸੀ. ਬਰਿਏਵਾਲ ਜ਼ਿਲ੍ਹਾ ਅੰਮ੍ਰਿਤਸਰ, ਡਾ. ਚੰਦਰਮੋਹਨ ਨੂੰ SMO ਸਿਵਲ ਹਸਪਤਾਲ ਅੰਮ੍ਰਿਤਸਰ, ਡਾ. ਸੰਜੀਵ ਕੁਮਾਰ ਨੂੰ SMO ਈ.ਏਸ.ਆਈ. ਹਸਪਤਾਲ ਹੋਸ਼ਿਆਰਪੁਰ, ਡਾ. ਪ੍ਰਭਜੀਤ ਸਿੰਘ ਨੂੰ SMO ਸਿਵਲ ਹਸਪਤਾਲ ਬਾਦਲ ਜ਼ਿਲ੍ਹਾ ਮੁਕਤਸਰ ਸਾਹਿਬ ਲਗਾਇਆ ਗਿਆ ਹੈ।

Leave a Reply

Your email address will not be published. Required fields are marked *