ਨੂੰਹ ਨਾਲ ਜਬਰ ਜਨਾਹ ਕਰਨ ਦੇ ਦੋਸ਼ ‘ਚ ਸਹੁਰਾ ਨਾਮਜ਼ਦ

 ਫਿਰੋਜ਼ਪੁਰ ,13 ਨਵੰਬਰ (ਪੀ.ਵੀ ਨਿਊਜ਼) ਥਾਣਾ ਆਰਿਫ਼ਕੇ ਅਧੀਨ ਪੈਂਦੇ ਇਕ ਪਿੰਡ ਵਿਚ ਸਹੁਰੇ ਵੱਲੋਂ ਆਪਣੀ ਨੂੰਹ ਨਾਲ ਜਬਰ ਜਨਾਹ ਕਰਨ ਦੀ ਸ਼ਰਮਨਾਕ ਖਬਰ ਮਿਲੀ ਹੈ। ਇਸ ਸਬੰਧ ਵਿਚ ਥਾਣਾ ਆਰਿਫ ਕੇ ਦੀ ਪੁਲਿਸ ਨੇ ਉਕਤ ਦੋੋਸ਼ੀ ਖਿਲਾਫ 376, 506 ਆਈਪੀਸੀ ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੂੰ ਦਿੱਤੇ ਬਿਆਨਾਂ ਵਿਚ ਔਰਤ ਨੇ ਦੱਸਿਆ ਕਿ ਮਿਤੀ 22 ਅਕਤੂਬਰ 2021 ਨੂੰ ਉਸ ਦਾ ਘਰਵਾਲਾ ਜੰਮੂ ਵਿਖੇ ਗਿਆ ਹੋਇਆ ਸੀ ਤੇ ਉਸ ਦੀ ਸੱਸ ਸਣੇ ਨਨਾਣ ਗੋਲਬਾਗ ਫਿਰੋਜ਼ਪੁਰ ਸ਼ਹਿਰ ਵਿਖੇ ਗਈਆਂ ਹੋਈਆਂ ਸਨ। ਔਰਤ ਨੇ ਦੱਸਿਆ ਕਿ ਕਰੀਬ ਸਾਢੇ 10 ਵਜੇ ਉਸ ਦਾ ਸਹੁਰਾ ਕੁਲਦੀਪ ਸਿੰਘ ਜੋ ਉਸ ਦੇ ਕਮਰੇ ਵਿਚ ਆ ਗਿਆ ਤੇ ਉਸ ਦੀ ਮਰਜ਼ੀ ਦੇ ਖਿਲਾਫ ਉਸ ਨਾਲ ਜਬਰ ਜਨਾਹ ਕੀਤਾ ਤੇ ਧਮਕੀ ਦਿੱਤੀ ਕਿ ਜੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਤੈਨੂੰ ਜਾਨੋ ਮਾਰ ਦਿਆਂਗਾ। ਔਰਤ ਨੇ ਦੱਸਿਆ ਕਿ ਮਿਤੀ 10 ਨਵੰਬਰ 2021 ਨੂੰ ਸਿਵਲ ਹਸਪਤਾਲ ਫਿਰੋਜ਼ਪੁਰ ਵਿਖੇ ਦਾਖਲ ਹੋਈ ਸੀ ਤੇ ਮਿਤੀ 12 ਨਵੰਬਰ 2021 ਨੂੰ ਐੱਮਐੱਲਆਰ ਥਾਣਾ ਆਰਿਫ ਕੇ ਵਿਖੇ ਮੌਸੂਲ ਹੋਈ ਸੀ। ਇਸ ਮਾਮਲੇ ਦੀ ਜਾਂਚ ਕਰ ਰਹੇ ਸਬ ਇੰਸਪੈਕਟਰ ਰਜਨੀ ਬਾਲਾ ਨੇ ਦੱਸਿਆ ਕਿ ਪੁਲਿਸ ਨੇ ਉਕਤ ਦੋਸ਼ੀ ਖਿਲਾਫ ਮੁਕੱਦਮਾ ਦਰਜ ਰਜਿਸਟਰ ਕਰਕੇ ਅਗਲੀ ਕਾਰਵਾਈ ਅਮਲ ਵਿਚ ਲਿਆਂਦੀ ਜਾ ਰਹੀ ਹੈ।

Leave a Reply

Your email address will not be published. Required fields are marked *