ਚੀਨੀ ਨਾਗਰਿਕਾਂ ਨੂੰ ਭਾਰਤ ‘ਚ ਨਹੀਂ ਮਿਲੇਗਾ ਹੁਣ ਈ-ਵੀਜ਼ਾ, ਇਹ ਦੋ ਦੇਸ਼ ਵੀ ਸੂਚੀ ਤੋਂ ਕੀਤੇ ਬਾਹਰ

ਨਵੀਂ ਦਿੱਲੀ ,11 ਨਵੰਬਰ (ਪੀ.ਵੀ ਨਿਊਜ਼) ਪੂਰਬੀ ਲੱਦਾਖ ਦੀ ਗਲਵਾਨ ਘਾਟੀ ਤੇ ਪੂਰਬੀ-ਉੱਤਰ ਭਾਰਤ ‘ਚ ਸਰਹੱਦੀ ਭਾਰਤ ‘ਚ ਸਰਹੱਦੀ ਵਿਵਾਦ ਸਬੰਧੀ ਅਰੀਅਲ ਰੁਖ਼ ਅਪਨਾਉਣ ਵਾਲੇ ਚੀਨ ਨੂੰ ਕੇਂਦਰ ਦੀ ਮੋਦੀ ਸਰਕਾਰ ਨੇ ਤਕੜਾ ਝਟਕਾ ਦਿੱਤਾ ਹੈ। ਖਬਰ ਹੈ ਕਿ ਭਾਰਤ ਚੀਨ ਦੇ ਨਾਗਰਿਕਾਂ ਨੂੰ ਫਿਲਹਾਲ ਈ-ਵੀਜ਼ਾ ਨਹੀਂ ਦੇਵੇਗਾ। ਭਾਰਤ ਵੱਲੋਂ ਈ-ਵੀਜ਼ਾ ਦੇਣ ਲਈ ਦੁਨੀਆ ਦੇ 152 ਦੇਸ਼ਾਂ ਦੀ ਸੂਚੀ ਬਣਾਈ ਗਈ ਹੈ ਜਿਸ ਵਿਚ ਚੀਨ, ਹਾਂਗਕਾਂਗ ਤੇ ਮਕਾਊ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਅਮਰੀਕਾ, ਵੀਅਤਨਾਮ ਤੇ ਤਾਇਵਾਨ ਦੇ ਨਾਗਰਿਕ ਭਾਰਤ ਦੇ ਈ-ਵੀਜ਼ਾ ਦਾ ਲਾਭ ਉਠਾ ਸਕਣਗੇ।ਆਪਸੀ ਸਹਿਯੋਗ ਨਾ ਮਿਲਣ ਦੀ ਵਜ੍ਹਾ ਨਾਲ ਭਾਰਤ ਨੇ ਕੈਨੇਡਾ, ਯੂਨਾਈਟਿਡ ਕਿੰਗਡਮ, ਈਰਾਨ, ਮਲੇਸ਼ੀਆ, ਇੰਡੋਨੇਸ਼ੀਆ ਤੇ ਸਾਊਦੀ ਅਰਬ ਨੂੰ ਵੀ 152 ਦੇਸ਼ਾਂ ਦੀ ਸੂਚੀ ਤੋਂ ਬਾਹਰ ਰੱਖਿਆ ਹੈ। ਮੀਡੀਆ ਰਿਪੋਰਟਸ ਅਨੁਸਾਰ ਇਸ ਤੋਂ ਪਹਿਲਾਂ ਭਾਰਤ ਵੱਲੋਂ ਈ-ਵੀਜ਼ਾ ਜਾਰੀ ਕਰਨ ਵਾਲੀ ਸੂਚੀ ‘ਚ ਚੀਨ ਸਮੇਤ ਦੁਨੀਆ ਦੇ ਤਕਰੀਬਨ 171 ਦੇਸ਼ਾਂ ਨੂੰ ਸ਼ਾਮਲ ਕੀਤਾ ਗਿਆ ਸੀ। ਚੀਨ ਵੱਲੋਂ ਸਰਹੱਦੀ ਵਿਵਾਦ ਖੜ੍ਹਾ ਕੀਤੇ ਜਾਣ ਤੇ ਅਰੁਣਾਚਲ ਪ੍ਰਦੇਸ਼ ਦੇ ਸਰਹੱਦੀ ਸੂਬਿਆਂ ‘ਚ ਫ਼ੌਜ ਦੀ ਤਾਇਨਾਤੀ ਤੇ ਪਿੰਡ ਵਸਾਉਣ ਵਰਗੀਆਂ ਘਟਨਾਵਾਂ ਤੋਂ ਬਾਅਦ ਭਾਰਤ ਨੇ ਇਹ ਫ਼ੈਸਲਾ ਲਿਆ ਹੈ।

Leave a Reply

Your email address will not be published. Required fields are marked *