ਮੇਰੇ ਆਉਣ ਦਾ ਸਭ ਤੋਂ ਵੱਧ ਨੁਕਸਾਨ ਸੁਖਬੀਰ ਬਾਦਲ ਨੂੰ: ਰਾਜਾ ਵੜਿੰਗ

ਚੰਡੀਗੜ੍ਹ,10 ਨਵੰਬਰ (ਪੀ.ਵੀ ਨਿਊਜ਼) ਟਰਾਂਸਪੋਰਟ ਮੰਤਰੀ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਿਹਾ ਕਿ ਰੋਡਵੇਜ/ ਪਨਬਸ ਦੀ ਰੋਜ਼ਾਨਾ ਦੀ ਰਸੀਦ ਭਾਵ ਆਮਦਨ ਇਕ ਕਰੋੜ ਤੱਕ ਪੁੱਜ ਗਈ ਹੈ। ਵੜਿੰਗ ਨੇ ਕਿਹ‍ਾ ਕਿ ਉਹ ਖਾਲੀ ਖਜ਼ਾਨਾ ਭਰਨ ਦਾ ਕੰਮ ਕਰ ਰਹੇ ਹਨ।ਰਾਜਾ ਵੜਿੰਗ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪਿਛਲੇ ਸਮੇਂ ਦੌਰਾਨ ਟਰਾਂਸਪੋਰਟ ਮਾਫੀਆ ਕਰਕੇ ਵਿਭਾਗ ਦਾ ਨੁਕਸਾਨ ਹੋਇਆ ਹੈ। ਉਹਨਾਂ ਕਿਹਾ ਕਿ ਅਹਿਮਦ ਸ਼ਾਹ ਅਬਦਾਲੀ ਨੇ ਪੰਜਾਬ ਨੂੰ ਸੱਤ ਵਾਰ ਲੁੱਟਿਆ ਹੈ ਤੇ ਅੱਜ ਅਬਦਾਲੀ ਜਿਉਂਦਾ ਹੁੰਦਾ ਤਾਂ ਸ਼ਰਮ ਮਹਿਸੂਸ ਕਰਦਾ ਕਿਉਂ ਕਿ ਰਾਜ ਨਹੀਂ ਸੇਵਾ ਕਰਨ ਵਾਲਿਆਂ ਨੇ ਅਬਦਾਲੀ ਤੋਂ ਵੱਧ ਪੰਜਾਬ ਨੂੰ ਲੁੱਟਿਆ।

304 ਬੱਸਾਂ ਬੰਦ ਕੀਤੀਆਂ ਹਨ ਅਕਤੂਬਰ ਵਿਚ 68 ਬੱਸਾਂ ਦੇ ਚਾਲਾਨ ਕੀਤੇ। ਵਿਭਾਗ ਨੂੰ ਹੁਣ ਤਕ 7 ਕਰੋੜ ਰੁਪਏ ਡਿਫ਼ਾਲਟਰ ਤੋ ਆ ਚੁੱਕਿਆ ਹੈ। ਪਨਬਸ ਤੇ PRTC ਦੀ 73.16 ਕਰੋੜ ਰੁਪਏ ਦੀ ਸਤੰਬਰ ‘ਚ ਕੁਲੈਲਸ਼ਨ ਹੋਈ ਸੀ। ਉਹਨਾਂ ਕਿਹਾ ਕਿ ਅਕਤੂਬਰ ਵਿਚ 104 ਕਰੋੜ ਰੁਪਏ ਦੀ ਕੁਲੈਕਸ਼ਨ ਹੋਈ ਹੈ। ਪਨਬੱਸ ਤੇ ਪੀਆਰਟੀਸੀ ਆਮਦਨ ਚ ਵਾਧਾ ਹੋਇਆ ਹੈ। 42.57 ਫੀਸਦੀ ਆਮਦਨ ਇਕ ਮਹੀਨੇ ਵਿਚ ਵਧੀ ਹੈ। ਉਹਨਾਂ ਕਿਹਾ ਕਿ ਕੇਵਲ ਸੁਖਬੀਰ ਬਾਦਲ ਕਰਕੇ ਪਨਬਸ ਦਾ ਵੱਡਾ ਨੁਕਸਾਨ ਹੋਇਆ ਹੈ। ਉਹਨਾਂ ਕੈਪਟਨ ਨੂੰ ਸਮਝੌਤਾ ਵਾਦੀ ਮੁੱਖ ਮੰਤਰੀ ਦਸਿਆ।

5200 ਕਰੋੜ ਦਾ ਨੁਕਸਾਨ ਸਾਢੇ 14 ਸਾਲਾਂ ਵਿਚ ਹੋਇਆ। ਵੜਿੰਗ ਨੇ ਕਿਹਾ ਕਿ ਪਿਛਲੀ ਸਰਕਾਰ ਦੌਰਾਨ ਇਕ ਤੋ ਬਾਅਦ ਇਕ ਐਕਸਟੈਸ਼ਨ ਦਿੱਤੀ ਗਈ। ਹਾਈਕੋਰਟ ਨੇ 2012 ਵਿਚ ਇਹ ਵਾਧੇ ਰੱਦ ਕਰ ਦਿੱਤੇ ਸਨ। ਸੁਪਰੀਮ ਕੋਰਟ ਵਿਚ ਵੀ ਟਰਾਂਸਪੋਰਟ ਹਾਰ ਗਏ ਸਨ। ਉਹਨਾਂ ਕਿਹਾ ਕਿ ਇਕ ਲੱਖ ਕਿਲੋਮੀਟਰ ਵਾਧੇ ਦੇ ਪਰਮਿਟ ਰੱਦ ਕੀਤੇ ਗਏ ਹਨ, ਜੋ 680 ਦੇ ਕਰੀਬ ਪਰਮਿਟ ਹਨ।

Leave a Reply

Your email address will not be published. Required fields are marked *