‘ਸਾਹਿਬਜ਼ਾਦਾ ਅਜੀਤ ਸਿੰਘ ਸਿਵਲ ਹਸਪਤਾਲ’ ਹੋਵੇਗਾ ਨਵੇਂ ਹਸਪਤਾਲ ਦਾ ਨਾਂਅ, ਆਡੀਟੋਰੀਅਮ ਬਣਾਉਣ ਲਈ 10 ਕਰੋੜ ਦਾ ਮੁੱਖ ਮੰਤਰੀ ਚੰਨੀ ਨੇ ਕੀਤਾ ਐਲਾਨ

ਮੋਹਾਲੀ,9 ਨਵੰਬਰ (ਪੀ.ਵੀ ਨਿਊਜ਼) ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਮੰਗਲਵਾਰ ਨੂੰ ਸੈਕਟਰ-66 ਵਿਖੇ ਸਿਵਲ ਹਸਪਤਾਲ ਦੀ ਇਮਾਰਤ ਦੇ ਕੰਮਾਂ ਦਾ ਉਦਘਾਟਨ ਕਰ ਦਿੱਤਾ ਹੈ। ਹਸਪਤਾਲ ਦਾ ਨਾਂਅ ‘ਸਾਹਿਬਜ਼ਾਦਾ ਅਜੀਤ ਸਿੰਘ ਸਿਵਲ ਹਸਪਤਾਲ’ ਰੱਖਿਆ ਗਿਆ ਹੈ ਜਿਸ ਨੂੰ 350 ਬੈੱਡਾਂ ਦੀ ਮਾਨਤਾ ਦਿੱਤੀ ਗਈ ਹੈ ਜਿਹੜਾ ਕਿ ਪੰਜ ਮੰਜ਼ਿਲਾ ਹੋਵੇਗਾ। ਮੁੱਖ ਮੰਤਰੀ ਨੇ ਕਿਹਾ ਕਿ ਹਸਪਤਾਲ ’ਚ ਆਡੀਟੋਰੀਅਮ ਬਣਾਉਣ ਵਾਸਤੇ ਜਲਦ ਹੀ 10 ਕਰੋੜ ਰੁਪਏ ਦਿੱਤੇ ਜਾਣਗੇ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਸਿਹਤ-ਸੇਵਾਵਾਂ ਵਾਸਤੇ ਹੋਰ ਵੱਡੇ ਉਪਰਾਲੇ ਕਰਨ ਲਈ ਤਿਆਰੀਆਂ ਕਰ ਰਹੀ ਹੈ। ਦੱਸਣਾ ਬਣਦਾ ਹੈ ਕਿ ਮੋਹਾਲੀ ਦੇ ਸਿਵਲ ਹਸਪਤਾਲ ਫੇਜ਼-6 ’ਚ ਮੈਡੀਕਲ ਕਾਲਜ ਵੀ ਬਣਾਇਆ ਗਿਆ ਹੈ, ਜਿਸ ਵਿਚ ਅਗਲੇ ਵਰ੍ਹੇ ਤੋਂ ਦਾਖ਼ਲੇ ਕਰਨ ਹੋਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸੇ ਕਰਕੇ ਹਸਪਤਾਲ ਲਈ ਜ਼ਮੀਨ ਤਲਾਸ਼ ਕੀਤੀ ਜਾ ਰਹੀ ਸੀ। ਇਸ ਲਈ ਮੋਹਾਲੀ ’ਚ ਹੁਣ ਵੱਡੇ ਹਸਪਤਾਲਾਂ ਵਰਗੀਆਂ ਸਹੂਲਤਾਂ ਮਿਲਿਆ ਕਰਨਗੀਆਂ। ਇਸ ਦੌਰਾਨ ਚੰਨੀ ਨੇ ਮੋਹਾਲੀ ਸ਼ਹਿਰ ਵਾਸਤੇ ਨਵਾਂ ਬੱਸ ਸਟੈਂਡ ਬਣਾਉਣ ਦਾ ਵੀ ਐਲਾਨ ਕੀਤਾ ਹੈ।

Leave a Reply

Your email address will not be published. Required fields are marked *