ਰੇਲਵੇ ਮੁਲਾਜ਼ਮਾਂ ਨੂੰ ਮਿਲੇਗਾ ਪੇਪਰਲੈੱਸ ਇਲਾਜ,ਹਸਪਤਾਲ ‘ਚ ਨਹੀਂ ਲਗਾਉਣੀ ਹੋਵੇਗੀ ਲਾਈਨ

ਮੁਰਾਦਾਬਾਦ ,9 ਨਵੰਬਰ (ਪੀ.ਵੀ ਨਿਊਜ਼) ਰੇਲਵੇ ਮੁਲਾਜ਼ਮਾਂ ਨੂੰ ਇਲਾਜ ਕਰਵਾਉਣ ਲਈ ਪੁਰਾਣੇ ਪਰਚੇ ਰੱਖਣ ਅਤੇ ਇਲਾਜ ਲਈ ਹਸਪਤਾਲ ਵਿਚ ਲਾਈਨ ਲਾਉਣ ਦੀ ਜ਼ਰੂਰਤ ਨਹੀਂ ਹੋਵੇਗੀ। ਮੁਲਾਜ਼ਮਾਂ ਨੂੰ ਬਿਹਤਰ ਅਤੇ ਆਧੁਨਿਕ ਡਾਕਟਰੀ ਸਹੂਲਤ ਮੁਹੱਈਆ ਕਰਵਾਉਣ ਲਈ ਹਸਪਤਾਲ ਮੈਨੇਜਮੈਂਟ ਇਨਫਰਮੇਸ਼ਨ ਸਿਸਟਮ (ਐੱਚਆਈਐੱਮਐੱਸ) ਨੂੰ ਅਪਗ੍ਰੇਡ ਕੀਤਾ ਗਿਆ ਹੈ। ਮਾਰਚ, 2022 ਤੋਂ ਪਹਿਲਾਂ ਨਵੀਂ ਵਿਵਸਥਾ ਲਾਗੂ ਹੋ ਜਾਵੇਗੀ। ਫਿਰ ਮੁਲਾਜ਼ਮ ਨੂੰ ਆਪਣੇ ਮੋਬਾਈਲ ਤੋਂ ਸਿਰਫ਼ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਇਸ ਤੋਂ ਬਾਅਦ ਮੋਬਾਈਲ ’ਤੇ ਸੰਦੇਸ਼ ਆ ਜਾਵੇਗਾ ਕਿ ਕਿੰਨੇ ਵਜਚੇ ਹਸਪਤਾਲ ਪਹੁੰਚਣਾ ਹੈ, ਕਿਹਡ਼ਾ ਡਾਕਟਰ ਇਲਾਜ ਕਰੇਗਾ। ਕਾਊਂਟਰ ’ਤੇ ਪਹੁੰਚਦੇ ਹੀ ਦਵਾਈ ਵੀ ਉਪਲਬਧ ਹੋ ਜਾਵੇਗੀ।

ਐੱਚਆਈਐੱਮਐੱਸ ਰੇਲ ਮੁਲਾਜ਼ਮਾਂ, ਸੇਵਾਮੁਕਤ ਮੁਲਾਜ਼ਮਾਂ ਅਤੇ ਉਨ੍ਹਾਂ ਦੇ ਪਰਿਵਾਰ ਦਾ ਡਿਜੀਟਲ ਮੈਡੀਕਲ ਕਾਰਡ ਤਿਆਰ ਕਰਵਾ ਰਿਹਾ ਹੈ। ਅਪਡੇਟ ਸਿਸਟਮ ਲਾਗੂ ਹੋਣ ਤੋਂ ਬਾਅਦ ਰੇਲਵੇ ਮੁਲਾਜ਼ਮ ਨੂੰ ਪਰਚੀ ਬਣਾਉਣ ਲਈ ਹਸਪਤਾਲ ਜਾਣ ਦੀ ਲੋਡ਼ ਨਹੀਂ ਹੋਵੇਗੀ, ਬਲਕਿ ਮੁਲਾਜ਼ਮ ਆਪਣੇ ਮੋਬਾਈਲ ਤੋਂ ਹਸਪਤਾਲ ਵਿਚ ਰਜਿਸਟ੍ਰੇਸ਼ਨ ਕਰਵਾਉਣੀ ਹੋਵੇਗੀ। ਰਜਿਸਟ੍ਰੇਸ਼ਨ ਹੁੰਦੇ ਹੀ ਮੁਲਾਜ਼ਮ ਕੋਲ ਸੂਚਨਾ ਪਹੁੰਚ ਜਾਵੇਗੀ ਕਿ ਕਿੰਨੇ ਵਜੇ ਅਤੇ ਕਿਹਡ਼ੇ ਡਾਕਟਰ ਕੋਲ ਇਲਾਜ ਕਰਵਾਉਣ ਲਈ ਜਾਣਾ ਹੈ। ਡਾਕਟਰ ਕੋਲ ਦਵਾਈ ਲਿਖਣ ਲਈ ਕਾਗਜ਼ ਨਹੀਂ ਹੋਵੇਗਾ, ਬਲਕਿ ਕੰਪਿਊਟਰ ’ਤੇ ਦਵਾਈ ਤੇ ਖ਼ੂਨ ਆਦਿ ਦੀ ਜਾਂਚ ਅੰਕਿਤ ਕਰੇਗਾ, ਜਿਹਡ਼ੀ ਸਬੰਧਤ ਵਿਭਾਗ ਕੋਲ ਪਹੁੰਚ ਜਾਵੇਗੀ। ਕਾਊਂਟਰ ’ਤੇ ਪਹੁੰਚਦੇ ਹੀ ਰੇਲਵੇ ਮੁਲਾਜ਼ਮ ਨੂੰ ਦਵਾਈ ਉਪਲਬਧ ਹੋ ਜਾਵੇਗੀ। ਇਸ ਤਰ੍ਹਾਂ ਨਾਲ ਖ਼ੂਨ, ਐਕਸ-ਰੇ ਦੀ ਜਾਂਚ ਰਿਪੋਰਟ ਡਾਕਟਰ ਕੋਲ ਕੰਪਿਊਟਰ ’ਤੇ ਪਹੁੰਚ ਜਾਵੇਗੀ। ਇਹ ਸਾਰੀ ਜਾਣਕਾਰੀ ਰੇਲਵੇ ਮੁਲਾਜ਼ਮ ਦੇ ਸਿਸਟਮ ’ਤੇ ਵੀ ਉਪਲਬਧ ਹੋਵੇਗੀ। ਇਸ ਨਾਲ ਮੁਲਾਜ਼ਮ ਜਾਂ ਡਾਕਟਰ ਪੁਰਾਣੀ ਬਿਮਾਰੀ ਦੀ ਜਾਣਕਾਰੀ ਆਸਾਨੀ ਨਾਲ ਹਾਸਲ ਕਰ ਸਕਦੇ ਹਨ। ਲੋਡ਼ ਪੈਣ ’ਤੇ ਮਾਹਰ ਡਾਕਟਰ ਦੀ ਸਲਾਹ ਵੀ ਲੈ ਸਕਦੇ ਹਨ।

Leave a Reply

Your email address will not be published. Required fields are marked *